Wednesday, February 15, 2012

Dasam Granth-Ik sach-4

ਇਸ ਤੋਂ ਪਿਛਲੇ ਬਲਾਗ ਪੜਨ ਲਈ ਵੇਖੋ:-  http://dasamgranth-iksach-3.blogspot.com/

ਸਿਖ ਧਰਮ ਦੀ ਰੋਜ਼ਾਨਾ ਨਿਤਨੇਮ ਵਿਚ ਪੜੀ ਜਾਣ ਵਾਲੀ ਅਤੇ ਖਾਲਸੇ ਦੀ ਸਿਰਜਨਾ ਵਿਚ ਅਮ੍ਰਿਤ ਤਿਆਰ ਕਰਨ ਵਾਲੀਆਂ ਪੰਜਾਂ ਬਾਣੀਆਂ ਵਿਚੋ ਜਰੂਰੀ ਇਕ ਬਾਣੀ ਚੌਪਈ (ਕਬਿਓ ਬਾਚ ਬੇਨਤੀ) --ਇਸੇ ਤਿਰੀਆ ਚਰਿਤਰ ਦਾ ਇਕ ਹਿੱਸਾ ਹੈ ਜੋ ਕਿ ਚਰਿਤ੍ਰੋ-ਪਖਿਆਨ ਦੀ ਸਮਾਪਤੀ ਵਿਚ ਦਰਜ਼ ਹੈ ! ਇਸ ਬਾਣੀ ਨੂ ਸਤਿਕਾਰ ਵਜੋਂ ਚੌਪਈ ਸਾਹਿਬ ਹੀ ਕਿਹਾ ਜਾਂਦਾ ਹੈ !


ਯਥਾ : [ਕਿਸ਼ਨ ਬਿਸ਼ਨ ਕਬਹੁਂ ਨਹੀਂ ਧਿਆਊਂ !! ਕਾਨ ਸੁਨੇ ਪਹਿਚਾਨ ਨਾ ਤਿਨ ਸੋਂ !! ਲਿਵ ਲਾਗੀ ਮੋਰੀ ਪਗ ਇਨਸੋੰ !!ਮਹਾਕਾਲ ਰਖਵਾਰ ਹਮਾਰੋ !! ਮਹਾਲੋਹ ਮੈਂ ਕਿੰਕਰ ਥਾਰੋ !!] 


ਅਤੇ ਇਹ ਵੀ ਵੇਖੋ : 


{ਮਹਾਦੇਵ ਕੋ ਕਹਿਤ ਸਦਾ ਸ਼ਿਵ !! ਨਿਰੰਕਾਰ ਕਾ ਚੀਨਤ ਨਹੀਂ ਭਿਵ !!


ਇਹ ਕਿਥੋਂ ਹਿੰਦੂ ਪੱਖੀ ਬਾਣੀ ਹੋਈ? ਇਸ ਵਿਚ ਤੇ ਹਿੰਦੂ ਦੇਵਤਿਆਂ ਅਤੇ ਓਹਨਾ ਨੂ ਰੱਬ ਮਨਣ ਵਾਲੀਆਂ ਨੂ ਧਿਕਾਰਿਆ ਗਿਆ ਹੈ, ਅਤੇ ਇਕ ਅਕਾਲ ਪੁਰਖ ਦੀ ਪੂਜਾ ਅਤੇ ਨਾਮ ਸਿਮਰਨ ਤੇ ਜੋਰ ਦਿੱਤਾ ਗਿਆ ਹੈ ! ਮਹਾਕਾਲ ਨੂ ਓਹਨਾ ਆਪਣਾ ਰਖਵਾਰਾ ਦਸਿਆ ਹੈ---ਇਹ ਮਹਾਕਾਲ ਸ਼ਿਵ ਨਹੀਂ ਜੋ ਹਿੰਦੂ ਪੁਰਾਣਿਕ ਕਥਾਵਾਂ ਦਾ ਕਾਲ ਹੈ ਅਤੇ ਜਿਸ ਦੀ ਮੂਰਤ ਹਰ ਸ਼ਮਸ਼ਾਨ ਘਟ ਤੇ ਲੱਗੀ ਹੁੰਦੀ ਹੈ ਪਰ ਇਹ ਅਕਾਲ ਪੁਰਖ ਦਾ ਨਾਓਂ ਹੈ ਜੋ ਸਰਵ ਵਿਆਪੀ ਹੈ--- ਦਸ ਦਿਸ ਖੋਜਤ ਮੈਂ ਫਿਰਿਓ ਜਤ ਦੇਖਓ ਤੱਤ ਸੋਇ !! ਅੰਗ ੨੯੮ !! (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)  
ਇਹ ਓਹ ਅਕਾਲ ਪੁਰਖ ਦੀ ਮਹਿਮਾ ਦਾ ਗੁਣਗਾਨ ਹੈ ਜਿਸ ਲਈ ਗੁਰੂ ਗਰੰਥ ਸਾਹਿਬ ਵਿਚ ਹੋਰ ਲਿਖਿਆ ਹੈ 'ਨਾਨਕ ਜਹਿ ਜਹਿ ਮੈਂ ਫਿਰਓ ਤਹ ਤਹ ਸਚਾ ਸੋਇ !! ਜਹ ਦੇਖਾ ਤਹ ਏਕ ਹੈ ਗੁਰਮੁਖ ਪ੍ਰਗਟ ਹੋਇ !!' ਅੰਗ ੧੪੧੩ !! ਪਰ ਅਫਸੋਸ ਦੀ ਗੱਲ ਹੈ ਕਿ ਗੁਰ ਸਾਹਿਬ ਨੇ ਜਿਸ ਕਾਲ ਨੂ ਧਿਕਾਰਿਆ ਅੱਜ ਕੁਝ ਨਾਸਮਝ ਵਿਦਵਾਨ ਗੁਰੂ ਸਾਹਿਬ ਦੀ ਇਹ ਮਹਾਨ ਰਚਨਾ ਨੂ ਕਾਲ ਦੀ ਪੂਜਾ ਕਹਿ ਕੇ ਨਕਾਰ ਰਹੇ ਨੇ ਅਤੇ ਹੋਰਨਾ ਨੂ ਵੀ ਗੁਮਰਾਹ ਕਰ ਰਹੇ ਨੇ ! ਇਸੇ ਵਾਸਤੇ ਪੰਥ ਨੂ ਸੁਚੇਤ ਕਰਨ ਲਈ ਅਸੀਂ ਇਹ ਕਿਤਾਬ ਲਿਖਣ ਦਾ ਉਪਰਾਲਾ ਕੀਤਾ ਜਿਸ ਨਾਲ ਹਰ ਇਕ ਸਿਖ ਇਹ ਸਮਝ ਸਕੇ ਕਿ ਗੁਰੂ ਸਾਹਿਬ ਜੀ ਆਪਣੇ ਸਿਖਾਂ ਨੂ ਕਿਵੇਂ ਕੁਰਹਿਤਿਆਂ ਅਤੇ ਕਾਮ ਦੇ ਭੈੜੇ ਜਾਲ ਵਿਚੋਂ ਕੱਡ ਕੇ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਨ ਲਈ ਕਹਿੰਦੇ ਹਨ !  
 ਅਮ੍ਰਿਤ ਸੰਚਾਰ ਬਾਰੇ ਪ੍ਰੇਮ ਸੁਮਾਰਗ ਗ੍ਰੰਥ ਚੋਂ ਕੁਛ ਵਿਚਾਰ (ਰਚਨਾ ਕਾਲ ੧੭੧੭ ਈ:) ਭਾਈ ਮਨੀ ਸਿੰਘ ਦੇ ਸਮੇਂ

!! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ !!


(੧) ਚਰਨਾਮ੍ਰਿਤ ' ਤਿਆਰ ਕਰਨ ਦੀ ਵਿਧੀ , ੬ਵੇਂ ਸਤਗੁਰੁ ਜੀ ਨੇ ਸੰਮਤ ੧੬੭੯ ਬਿਕ੍ਰਮੀ (੧੬੨੨ ਈਸਵੀ) ਵਾਲੀ ਵੈਸਾਖੀ ਨੂੰ ਹੀ ਸਿਖਾਂ ਨੂੰ ਸਮਝਾ ਦਿੱਤੀ ਸੀ. ਇਸ ਰੀਤ ਨੂੰ ਦਸਵੇਂ ਪਾਤਸ਼ਾਹ ਨੇ ਸੀਸ ਭੇਟ ਵੈਸਾਖੀ ਪੁਰ ਖੰਡੇਧਾਰ ਅਮ੍ਰਿਤ ਵਿਚ ਜਿਵੇਂ ਬਦਲਿਆ, ਆਪਦੇ ਦਰਬਾਰੀ ਇਤੇਹਾਸ ਕਾਰ ਕਵੀ ਸੈਨਾਪਤ ਨੇ ਇੰਝ ਬਿਆਨ ਕੀਤਾ ਹੈ ;

"ਦੋਹਰਾ" ਖਾਂਡੇ ਕੀ ਪਾਹੁਲ ਦੀ , ਕਰਨਹਾਰ ਪ੍ਰਭ ਸੋਏ || ਕੀਓ ਦਸੋ ਦਿਸ "ਖਾਲਸਾ" ਤਾ ਬਿਨ ਅਵਰ ਨਾ ਕੋਏ ||੩੩||੧੪੯||

ਅੜਿਲ !! "ਦੇ ਖਾਂਡੇ ਕੀ ਪਾਹੁਲ , ਤੇਜੁ ਬਧਾਇਆ|| ਜੋਰਾਵਰ ਕਰ ਸਿੰਘ, ਹੁਕਮੁ ਵਰਤਾਇਆ || (ਸ੍ਰੀ ਗੁਰ ਸ਼ੋਭਾ - ਧਿਆਏ ਪੰਜਵਾਂ )

ਲੇਕਿਨ ਖਾਲਸਾ ਜੀ ਨੇਂ ਅਮ੍ਰਿਤ ਤਿਆਰ ਕਰਨ ਤੇ ਛਕਾਉਣ ਦਾ ਢੰਗ ਨਹੀ ਦਸਿਆ, ਇਸ ਬਾਰੇ ਸ੍ਰੀ ਗੁਰੂ ਜੀ ਦੀ ਆਪਣੀ ਲਿਖਤ ਤੇ ਕੋਈ ਮੌਜੂਦ ਨਹੀਂ ਪਰ ਇਸ ਸੰਬੰਧਿਤ ਇਕ ਲਿਖਤ ਸਾਡੇ ਕੋਲ ਭਾਈ ਜੀਵਨ ਸਿੰਘ ਜੀ ਦੀ ਹੈ ਜੋ ਕਿ ਗੁਰੂ ਜੀ ਦੇ ਬਚਪਨ ਤੋਂ ਹੀ ਓਹਨਾ ਦੇ ਨਾਲ ਸੀ ਅਤੇ ਜਿਹਨਾ ਚਮਕੌਰ ਦੀ ਗੜ੍ਹੀ ਵਿਚ ਗੁਰੂ ਸਾਹਿਬ ਜੀ ਨਾਲ ਆਪਣੀ ਪੱਗ ਵੱਟੀ ਸੀ ਅਤੇ ਸ਼ਹੀਦੀ ਪ੍ਰਾਪਤ ਕੀਤੀ ਸੀ, ਇਹਨਾ ਦੀ ਲਿਖਤ ਜਿਆਦਾ ਪ੍ਰਮਾਣਿਕ ਹੈ, ਜਿਸ ਦੀ ਲਿਖਤ ਦੀ ਫੋਟੋ ਹੇਠਾਂ ਦਿੱਤੀ ਗਈ ਹੈ 
 (੨) 'ਸੈਨਾਪਤ' ਤੋਂ ੪੦ ਕੁ ਸਾਲ ਬਾਦ ਸੰਮਤ ੧੮੦੧ ਬਿਕ੍ਰਮੀ(੧੭੪੪) ਈ: ਵਿਚਕਾਰ ਸ੍ਰੀ ਗੁਰ ਸ਼ੋਭਾ ਦਾ ਹੀ ਸਹਾਰਾ ਲੈ ਕੇ , ਭਾਈ ਕੋਇਰ ਸਿੰਘ ਕਲਾਲ ਨੇ ਗੁਰ ਬਿਲਾਸ ਪਾ; ੧੦ ਗ੍ਰੰਥ ਰਚਿਆ ਹੈ|| ਇਸ ਪੋਥੀ ਦੇ ੯ ਵੇਂ ਅਧਿਆਏ ਵਿਚ ਸੀਸ ਭੇਟ ਪ੍ਰਸੰਗ ਤੋਂ ਬਾਦ ਦਸਿਆ ਹੈ,||

"ਦੋਹਰਾ" ਉਤੈ ਲੋਕ ਯੌਂ ਭਾਖਈ, ਇਤ ਪ੍ਰਭ ਯਾ ਬਿਧ ਠਾਨ, ਨਿਕਸੇ ਤੰਬੂ ਤਾਹੇ ਤੇ, ਸੰਗ ਸਿਖ ਸੁਠ ਠਾਨ||੨੩||

ਸ੍ਵੈਯਾ|| ਤਾ ਕਰ ਸੋਂ ਕਰ ਅਏ ਪੁਨ, ਬੈਠ ਸਿੰਘਾਸਨ ਕੌਤਕ ਹੇਰੇ|| ਕੌਰੇਯ ਮਯਾ( ਝਾਤ ਮਾਤਰ) ਕਰ ਆਪ ਸਮਾਨ, ਕਰੇ ਅਬ ਹੀ ਅਤ ਸੁੰਦਰ ਚੇਰੇ|| ਸਰਤਾ ਜਲ ਲੀਨ ਅਛੂਤ ਮੰਗਾਏ ਕੈ, ਪਾਤਰ ਲੋਹ ਮੈਂ ਤਾਂ ਪ੍ਰਭ ਫੇਰੇ|| ਪਢਤੇ ਉਦਾਸ ਹੁਯੈ ਮੰਤਰ ਕੋ ਪ੍ਰਭ , ਠਾਢੇ ਹੈਂ ਆਪ ਭਏ ਸੁ ਸਵੇਰੇ|| ਅਸ ਕੌਤਕ ਦੇਖ ਸੁ ਸਾਹਿਬ ਕੋ, ਬਿਪ 'ਰਾਮ ਕ੍ਰਿਪਾ' ਬਿਧ ਯਾ ਲਖ ਪਾਈ|| ਮਾਤਾ ਤੀਰ ਗਇਓ ਤਬ ਧਾਏਕੈ, ਛੋਰ ਕਥਾ ਨਖਿ-ਸਿਖ ਸੁਨਾਈ|| ਖਾਲਸ ਪੰਥ ਕੋ ਆਦਿਰ ਅੰਤ, ਸੁ ਯਾ ਬਿਧ ਕੋ ਸੁਨ ਮਾਤ ਸੁ ਆਈ|| ਤਾਂਸ ਮੈਂ ਆਂ ਪਤਾਸੇ ਡਰੇ ਗਨ, ਪੇਖ ਸੁ ਮਹਲ(ਮਾਤਾ ਜੀਤ ਕੌਰ) ਕੇ ਬਾਤ ਅਲਾਈ|| ਤਾਤ ਰੁ ਮਾਤ ਕੀ ਅੰਸ ਭਈ ਅਬ, ਯਾ ਕਰ ਹੇਤ ਭਵੈ ਨਿਜ ਮਾਈ! ਪ੍ਰੇਮ ਪਤਾਸੇ ਡਰੇ ਅਬ ਮਾਤ ਨੇਂ, ਯੌਂ ਅਤ ਸੰਗਤ ਮੋੜ ਬਢਾਈ|| ਧਨ! ਧਨ! ਕਹੈ ਸਬ ਹੀ ਜਨ ਮਾਤ ਕੋ , ਮਾਤਾ ਕੀਓ ਉਪਕਾਰ!!! ਗਨੀ|| ੨੬|| 

"ਦੋਹਰਾ" ਅਮ੍ਰਿਤ ਗੁਰੂ ਤਿਆਰ ਕਰ, ਕੈ ਅਰਦਾਸ ਕਰ ਰੀਤ|| ਠਾਢੇ ਕ਼ਮਰ ਛਕਾਏ ਕੈ, ਸਨਮੁਖ ਪੰਚ ਸੁਨੀਤ||੨||

 ਯਾਨੀ ਲੋਹੇ ਦੇ ਬਾੱਟੇ ਵਿਚ ਨਦੀ ਜਲ (ਸੁਚਾ ਪਾਣੀ ) ਮੰਗਾਇਆ | ਉਸ ਉੱਤੇ ਖੁਦ ਗੁਰੂ ਜੀ ਇਕਗਰ ਚਿੱਤ ਹੋ ਕੇ ਮੰਤਰ (ਬਾਨੀ) ਪੜ੍ਹਨ ਲੱਗੇ | ਮਾਤਾ ਜੀਤੋ ਜੀ ਨੇਂ ਘਰੋਂ ਲਿਆ ਕੇ ਪਤਾਸੇ ਉਸ ਬਾੱਟੇ ਵਿਚ ਪਾ ਦਿੱਤੇ | ਇਓਂ ਮਿਠਾ ਅਮ੍ਰਿਤ ਤਿਆਰ ਹੋ ਗਿਆ |

(੩) ਫਿਰ ਨੇੜੇ ਦੇ ਲਿਖਾਰੀ- ਭਈ ਕੇਸਰ ਸਿੰਘ ਛਿੱਬਰ ਹਨ | ਓਹ ਚੂੰਕਿ, ਮਾਮਾ ਕਿਰਪਾਲ ਸਿੰਘ ਜੀ ਰਾਹੀਂ, ਮਾਤਾ ਸਾਹਿਬਾਨ ਵਲੋਂ, ਸ੍ਰੀ ਹਰਮੰਦਿਰ ਸਾਹਿਬ ਦੇ ਥਾਪੇ ਗਏ ਪਹਲੇ ਦਰੋਗੇ ਭਈ ਗੁਰਬਖਸ਼ ਸਿੰਘ ਛਿੱਬਰ ਦੇ ਪੁਤਰ ਹਨ| ਏਸ ਲਈ ਅਸੀਂ ਓਹਨਾ ਦੀ ਗਲ ਵਲ ਵੀ ਨਜ਼ਰ ਮਾਰਦੇ ਹਾਂ|ਭਾਈ ਸਾਹਿਬ ਕਹਿੰਦੇ ਹਨ | ਚੌਪਈ|| ਸੰਮਤ ੧੭ ਸੈ ੫੪ ਗਏ|| ਦਿਨ ਚੇਤਰ ਦੇ ੨੮ ਬਾਕੀ ਰਹੇ || ਦਿਨ ਤ੍ਰੈ ਗੁਜ਼ਰੇ, ਚੌਪਾ ਸਿੰਘ ਬੁਲਾਇਆ || ਦਰਬਾਰ ਲੱਗਾ ਹੋਇਆ, ਦੀਵਾਨ ਦੋਹਾਂ ਪਾਸੇ ਬਹਾਇਆ||੩੧੬|| ਬਚਨ ਕੀਤਾ-: ਕਟੋਰਾ ਜਲ ਦਾ ਸੁਚੇਤ ਕਰ ਲਿਆਓ ||""" ਲੈ ਆਇਆ ,,, ਦਿੱਤੀ ਕਰਦ, ਕਹਿਆ; ਹਿਲਾਓ !! "ਜਪੁ " ਅਤੇ "ਅਨੰਦੁ " ਰਸਨੀ ਕਰ ਉਚਾਰ || ਤਾਂ ਦੀਵਾਨ 'ਸਾਹਿਬ ਚੰਦ' ਹਥ ਜੋੜ ਖਲੋਤਾ ਦਰਬਾਰ|| ੩੧੭|| ਕਹਿਆ;; " ਗਰੀਬ ਨਿਵਾਜ਼'',, ਵਿਚ ਮਿਠਾ ਪਵੇ ਤਾਂ ਬਣੇ ਸੁਆਦ|| '''ਬਚਨ ਕੀਤਾ:- ''ਲੈ ਆਓ ਧਰਮ ਚੰਦਾ'' ਪਤਾਸੈ ਪ੍ਰਸਾਦ ! ਪਤਾਸੇ ਪਵਾਏ , ਅਤੇ ਕਰਦ ਹਿਲਾਈ|| ਨਾਓਂ ਧਰੇਆ 'ਪਾਹੁਲ', ਏਹੋ ਪਾਹੁ ਲਗਾਈ ||੩੧੮||

(੪) ਇਸ ਤੋਂ ਬਾਦ " ਬਾਵਾ ਸਰੂਪ ਦਾਸ ਭੱਲੇ ਨੇਂ ਸੰਮਤ ੧੮੩੩ - ੩੪ ਬਿਕ੍ਰਮੀ ੧੭੭੬ ਈ: ਵਿਚ ਮਹਿਮਾ ਪ੍ਰਕਾਸ਼ ਪੋਥੀ ਲਿਖੀ ਜਿਸਨੂੰ ਕਵੀ ਬੁਧ ਸਿੰਘ ਨੇਂ ੧੮੨੨ ਈ : ਨੂੰ ਕਵਿਤਾ ਦਾ ਰੂਪ ਦਿੱਤਾ, ਜਿਸ ਵਿਚ ਮਸੰਦਾਂ ਦੀ ਸੋਧ ਤ੍ਯੀ ਸੰਗਤ ਨੂੰ ਖਾਲਸਾ ਕਰਨ ਦਾ ਪ੍ਰਸੰਗ ੨੨੧ ਵੀਂ ਸਾਖੀ ਚ' ਲਿਖਿਆ ਹੈ | ਔਰ ਖੰਡੇ ਦੀ ਪਾਹੁਲ ਦਾ ੨੨੬ ਵੀਂ ਵਿਚ ਜ਼ਿਕਰ ਹੈ , ਕਵੀ ਲਿਖਦਾ ਹੈ |

"ਦੋਹਰਾ" ਨਵਤਨ ਪੰਥ ਮਿਰਜਾਦ ਧਰ , ਕਰੈ ਕਲਕੀ ਧਰਮ ਪ੍ਰਕਾਸ਼|| ਸੀਸ ਕੇਸ਼ ਨੀਲਾਮਬ੍ਰੀ, ਸਿੰਘ ਸੰਗਿਆ(ਨਾਮ) ਤੇਜ ਨਿਵਾਸ ||ਚੌਪਈ'' ਇਕੁ ਤਸਟਾ ਚਮਚਾ ਲੋਹ ਮੰਗਾਇਆ|| ਤਾ ਮੋ ਖੰਡੇ ਇਸਨਾਨ ਕਰਾਇਆ || ਖੰਡੇ ਕੀ ਪਾਹੁਲ ਭਈ ਤਿਆਰ || ਤਬ ਸਿਖ ਮੁਖੀਏ ਪ੍ਰਭ ਲਏ ਹਕਾਰ || (ਹਕਾਰ- ਬੁਲਾ ਲਏ ) ਨਿੱਜ ਚਰਨ ਪਖਾਲ ਗਗਰੇ ਮੋ ਧਰਾ || ਕਰ ਬੰਦ ਲ੍ਖੌੱਟਾ(ਇਕ ਤਰਾਂ ਦੀ ਮੋਹਰ) ਮੁਹਰ ਮੁਖ ਕਰਾ || ਸਤਦ੍ਰਵ( ਸਤਲੁਜ) ਮਹਿ ਅਮਾਨ ਧਰਾਇਆ|| ਖੰਡੇ ਕੀ ਪਾਹੁਲ ਹੁਕਮ ਕਰਾਇਆ|| ਤਬ ਪਾਂਚ ਚਮਚਾ ਮਹਾਂ ਤੇਜ ਭਰ ਪੀਆ || ਜਿਮ ਅਗਸਤ ਆਚਮਨ ਕੀਆ || ਪੁਨਿ ਪਾਹੁਲ ਦੇਣ ਸਿਖਨ ਕੋ ਲਾਗੇ || ਤਬ ਮਾਤਾ ਸੰਗਤ ਮੁਖ ਪਾਗੇ ||( ਮਾਤਾ ਨੇ ਸੋਚਿਆ ਕੇ ਸੰਗਤ ਦੇ ਭਲੇ ਲਈ) "ਅਬ ਹੀ ਤੇਜ ਨਾ ਸਕੈ ਸਹਾਰ || ਕਰ ਕਿਰਪਾ ਕੁਛ ਹੋਏ ਉਪਚਾਰ || ਤਬ ਸਤਿਗੁਰ ਮਿਸ਼ਰੀ ਲਈ ਮੰਗਾਏ || ਪੀਸਾਏ ਤਸਟੇ ( ਲੋਹੇ ਦਾ ਬਾੱਟਾ) ਮੋ ਦੀਨੀ ਪਾਏ || ੮||

 (੫) ਕਵੀ ਸੈਨਾਪਤ ਟੇ ਭਾਈ ਕੁਇਰ ਸਿੰਘ ਦੇ ਪਾਏ ਪੂਰਨਿਆਂ ਚਲਦਿਆਂ, ਸੰਮਤ ੧੮੫੪ ਬਿਕ੍ਰਮੀ ( ੧੭੯੭ ਈ : ) ਨੂੰ ਸ੍ਰੀ ਕੇਸ ਗੜ੍ਹ ਦੇ ਗ੍ਰੰਥੀ ਭਾਈ ਸੁਖਾ ਸਿੰਘ ਨੇਂ, "ਗੁਰ ਬਿਲਾਸ ਪਾ: ੧੦ ਵੀਂ " ਰਚਿਆ ਹੈ || ਭਾਈ ਕੁਇਰ ਸਿੰਘ ਵਾਲਾ ਪ੍ਰਸੰਗ ਜੋ ਪਿਛੇ ਮੈਂ ਲਿਖ ਆਇਆ ਹਾਂ ਓਹ ਹੀ ਸਹੀ ਕਹਿਆ ਹੈ ||

 (੬) ਭਾਈ ਸੁਖਾ ਸਿੰਘ ਦਾ ਹੀ ਸਮਕਾਲੀ ਹੋਇਆ ਹੈ || ਮੁਨਸ਼ੀ ਖੁਸ਼ਵਕ਼ਤ ਰਾਇ ਵ੍ਕ਼ਾਇਆ ਨਿਗਾਰ ਸਰਕਾਰ ਅੰਗ੍ਰੇਜ਼ੀ| ਜਿਸ ਨੇਂ ਸੰਨ ੧੮੧੧ ਈ : (ਸੰਮਤ ੧੮੬੮ ਬਿ:) ਨੂੰ ਤਵਾਰੀਖ ਸਿਖਾਂ ਕਿਤਾਬ ਲਿਖੀ ਹੈ, "ਲਿਖ ਦਾ ਹੈ ਕਿ == ਓਸ ਦਿਨ ਤੋਂ ਜਣੇਊ ਤੋੜ ਦਿੱਤਾ, ਨੀਲਾ ਬਾਣਾ ਸਜਾ ਲਿਆ ਸਰਬ ਲੋਹ ਦੇ ਗਹਿਣੇ ਪਾਉਣੇ ਉਚਿਤ ਖਿਆਲ ਕੀਤਾ | ਅਨੋਖਾ ਜੇਹਾ ਰੂਪ ਬਣਾ ਲਿਆ|| ਦੋ ਸ਼ਮਸ਼ੀਰਾਂ ਗਾਤਰੇ ਲਟਕਾ ਲਈਆਂ | ਕਰਦ (ਕਿਰਪਾਨ) ਚਕ੍ਰ ਤਮੰਚਾ (ਪਿਸਤੌਲ) ਤੇ ਕਮਾਨ ਆਦਿ ਸਰਬ ਲੋਹ ਦੇ ਸ਼ਾਸਤਰ ਧਾਰ ਲਏ,ਔਰ ਦਸਤਾਰ ਹਥ ਕੁ ਭਰ ਉਚੀ ਸਜਾਉਣ ਦਾ ਸੁਭਾ ਬਣਾ ਲਿਆ|| ( ਦੁਮਾਲਾ ) ਮਿਲਣ ਸਮੇਂ ਸਲਾਮ ਦੀ ਥਾਂ ਵਾਹੇਗੁਰ ਦੀ ਫ਼ਤੇਹ ਮੁਕ਼ਰਰ ਕੀਤਾ | ਸਵੇਰੇ ਸ਼ਾਮ ਬਾਂਗ ਦੀ ਬਜਾਏ ਅਕਾਲ ਅਕਾਲ ਦਾ ਨਾਹਰਾ ਗੱਜ ਕੇ ਗ੍ਜਾਉਣਾ ਸ਼ੁਰੂ ਕਰ ਦਿੱਤਾ | ਆਪਣਾ ਨਾਮ ਗੁਰੂ ਗੋਬਿੰਦ ਸਿੰਘ ਖਾਲਸਾ ਰਖ ਲਿਆ || ਪਹਿਲ ਪ੍ਰਿਥਮ ਪੰਜ ਸਿੰਘ ਆਪਣੇ ਸਮਾਨ ਰੂਪ ਧਾਰੀ ਪ੍ਰਗਟ ਕੀਤੇ (ਸਜਾਏ) ਅਰ ਆਪਣੇ ਪੰਥ ਦੇ ਪ੍ਰਚਾਰ , ਪ੍ਰਸਿਧੀ ਤੇ ਏਕਤਾ ਲਈ ਧਾਰਮਿਕ ਰਸਮਾਂ ਤੇ ਨਿਯਮ ਬੰਨ ਦਿੱਤੇ,| ਇਸ ਵੇਰਵੇ-ਨੁਸਾਰ :-ਆਪਣੀ ਚਰਣਘਾਲ (ਚਰਨਾ ਮ੍ਰਿਤ) ਵਿਚ ਮਿਠਾ ਮਿਲਾਇਆ ਤੇ ਕਰਦ ( ਫ਼ਾਰਸੀ -ਵੱਡਾ ਚਾਕੂ , ਛੁਰੀ , ਭਾਵ ਸਿਧੀ ਕਿਰਪਾਨ, ਖੰਡੇ ਨੂੰ ਕਿਹਾ ਜਾਂਦਾ ਹੈ ) ਕਰ ਕਮਲਾਂ ਵਿਚ ਪਕੜੀ, ਉਸ ਜਲ ਅੰਦਰ ਫੇਰੀ ਅਤੇ ਆਪਣੇ ਰਚੇ ਗ੍ਰੰਥਾਂ ਚੋਂ ਇਹ ਪੰਜ ਮੰਤਰ (ਸ਼ਬਦ) ਪੜ੍ਹੇ, ਤੁਅ ਪ੍ਰਸਾਦ ਸਵਈਏ ਦੇ ਪੰਜ ਛੰਦ ਲਿਖੇ ਹਨ ,,.,.,

*********************************************** 

Note:- ਕਿਰਪਾ ਕਰਕੇ ਖੋਜੀ ਸਿੰਘ ਇਹ ਵੇਖਣ ਕਿ ਅਜਕਲ ਦਰਸ਼ਨ ਸਿੰਘ ਅਤੇ ਦਿਲਗੀਰ ਜੁੰਡਲੀ ਇਹ ਪ੍ਰਚਾਰ ਕਰ ਰਹੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੋ ਬਾਣੀਆਂ ਦਾ ਪਾਠ ਕੀਤਾ ਸੀ ਤੇ ਅਮ੍ਰਿਤ ਤਿਆਰ ਕੀਤਾ ਸੀ ! ਹੁਣ ਤੁਸੀਂ ਆਪ ਵੇਖੋ ਕਿ ਇਹਨਾ ਨੇ ਇਸ ਗਲ ਨੂ ਕਿਥੋਂ ਲਿਆ ਹੈ....ਭਾਈ ਕੇਸਰ ਸਿੰਘ ਛਿਬਰ ਦੇ ਲਿਖੇ ਅਨੁਸਾਰ ਗੁਰੂ ਜੀ ਨੇ 'ਜਪੁ' ਅਤੇ 'ਅਨੰਦੁ' ਦਾ ਪਾਠ ਕੀਤਾ ! ਇਹ ਗਲ ਤੇ ਇਹਨਾ ਦਸਮ ਗਰੰਥ ਦਾ ਵਿਰੋਧ ਕਰਨ ਵਾਲੀਆਂ ਨੇ ਮੰਨ ਲਈ ਹੈ ਪਰ ਇਹੋ ਕੇਸਰ ਸਿੰਘ ਜਦੋਂ ਲਿਖਦਾ ਹੈ ਕਿ ....

ਛੋਟਾ ਗ੍ਰੰਥ ਜੀ ਜਨਮੇ ਦਸਵੇਂ ਪਾਤਸ਼ਾਹ ਕੇ ਧਾਮ। ਸੰਮਤ ਸਤਾਰਾਂ ਸੈ ਪਚਵੰਜਾ ਬਹੁਤ ਖਿਡਾਵੇ ਲਿਖਾਰੇ ਨਾਮ। ਸਾਹਿਬ ਨੂੰ ਸੀ ਪਿਆਰਾ। ਹਥੀਂ ਲਿਖਿਆ ਖਿਡਾਇਆ। ਸਿਖਾਂ ਕੀਤੀ ਅਰਦਾਸ ਜੀ ਅਗਲੇ (ਭਾਵ ਗੁਰੂ ਗ੍ਰੰਥ) ਨਾਲਿ ਚਾਹੀਏ ਰਲਾਇਆ। ਬਚਨ ਕੀਤਾ "ਗ੍ਰੰਥ ਸਾਹਿਬ ਹੈ ਉਹ, ਏਹ ਅਸਾਡੀ ਖੇਡ ਹੈ"। ਨਾਲ ਨ ਮਿਲਾਇਆ ਆਹਾ ਪਿਆਰਾ, ਕਉਨ ਜਾਣੈ ਭੇਦ। ਸੋ ਦੋਨੋ ਗ੍ਰੰਥ ਸਾਹਿਬ ਭਾਈ ਗੁਰ ਕਰਿ ਜਾਨੋ ਵਡਾ ਹੈ ਟਿਕਾ ਗੁਰੂ ਗੁਟਕੇ ਪੋਥੀਆਂ ਪੁਤ੍ਰ ਪੋਤ੍ਰੇ ਕਰਿ ਪਛਾਨੋ

ਤਾਂ ਇਹ ਨਹੀਂ ਮਨਦੇ? ਹੁਣ ਦੂਜੀ ਗਲ ਜੋ ਉਠਦੀ ਹੈ ਕਿ ਸੰਨ ੧੭੯੭ ਵਿਚ ਸ੍ਰੀ ਕੇਸ ਗੜ ਦੇ ਗ੍ਰੰਥੀ ਭਾਈ ਸੁਖਾ ਸਿੰਘ ਜੀ ਨੇ ਭਾਈ ਕੋਇਰ ਸਿੰਘ ਜੀ ਦਾ ਪ੍ਰਸੰਗ ਹੀ ਸਹੀ ਦਸਿਆ ਹੈ ਅਤੇ ਉਸ ਵੇਲੇ ਗੁਰੂ ਸਾਹਿਬ ਜੀ ਨੇ ਜੋ ਬਾਣੀਆਂ ਉਚਾਰੀਆਂ ਸੀ...."ਅਤੇ ਆਪਣੇ ਰਚੇ ਗ੍ਰੰਥਾਂ ਚੋਂ ਇਹ ਪੰਜ ਮੰਤਰ (ਸ਼ਬਦ) ਪੜ੍ਹੇ, ਤੁਅ ਪ੍ਰਸਾਦ ਸਵਈਏ ਦੇ ਪੰਜ ਛੰਦ ਲਿਖੇ ਹਨ ,, " ਇਥੇ ਓਹ ਪੰਜ ਬਾਣੀਆਂ ਪੜੀਆਂ ਦਸਦੇ ਨੇ ?

ਇਥੇ ਇਹ ਗੱਲ ਵੀ ਵਿਚਾਰਨ ਜੋਗ ਹੈ ਕਿ ਭਾਈ ਕੋਇਰ ਸਿੰਘ ਜੀ ਇਹ ਭੀ ਦਸਦੇ ਹਨ ਕਿ ਗੁਰੂ ਜੀ ਨੇ ---ਗੁਰੂ ਨਾਨਕ ਜੀ ਦੀ ਬਾਣੀਆਂ ਵੀ ਪੜੀਆਂ ਅਤੇ ਫਿਰ ਸਵਯਏ ਆਦਿਕ ਬਾਣੀ ਪੜੀ----ਹੁਣ ਕੀ ਸ਼ੰਕਾ ਰਹਿੰਦੀ ਕਿਸੇ ਨੂ? ਇਸਤੋਂ ਸਾਫ਼ ਜ਼ਾਹਿਰ ਹੈ ਕਿ ਭਾਈ ਕੋਇਰ ਸਿੰਘ ਜੀ ਉਥੇ ਹਾਜ਼ਿਰ ਸੀ !

ਪਰ ਇਹਨਾ ਵਿਚੋਂ ਇਕ ਗੱਲ ਹੋਰ ਨਿਘਰ ਕੇ ਬਾਹਰ ਆਓਂਦੀ ਹੈ ਕਿ ਭਾਈ ਕੇਸਰ ਸਿੰਘ ਛਿਬਰ ਗੁਰੂ ਸਾਹਿਬ ਜੀ ਦੇ ਲਾਗੇ ਨਹੀ ਸੀ ਜਦੋਂ ਅਮ੍ਰਿਤ ਤਿਆਰ ਕੀਤਾ ਗਿਆ, ਇਸ ਵਾਸਤੇ ਉਸਨੇ ਦੋ ਹੀ ਬਾਣੀਆਂ ਦਾ ਉਚਾਰਣ ਦਸਿਆ ਹੈ ਜਦ ਕਿ ਭਾਈ ਕੋਇਰ ਸਿੰਘ ਜੀ ਅਮ੍ਰਿਤ ਤਿਆਰ ਕਰਦੇ ਵੇਲੇ ਗੁਰੂ ਸਾਹਿਬ ਜੀ ਦੇ ਲਾਗੇ ਹੀ ਸੀ ਅਤੇ ਓਹਨਾ ਗੁਰੂ ਜੀ ਨੂ ਪੰਜ ਬਾਣੀਆਂ ਦਾ ਉਚਾਰਨ ਕਰਦੇ ਆਪ ਵੇਖਿਆ ! ਇਸ ਵਾਸਤੇ ਹੀ ਭਾਈ ਸੁਖਾ ਸਿੰਘ ਜੀ ਨੇ ਵੀ ਭਾਈ ਕੋਇਰ ਸਿੰਘ ਦੀ ਲਿਖਤ ਨੂ ਪ੍ਰਵਾਨਗੀ ਦਿੱਤੀ ਅਤੇ ਅਸੀਂ ਭੀ ਦਿੰਦੇ ਹਾਂ, ਸਾਡੇ ਕੋਲ ਕੋਈ ਵਜਹ ਨਹੀਂ ਜੋ ਅਸੀਂ ਇਸ ਉੱਤੇ ਕਿੰਤੂ ਕਰ ਸਕੀਏ? ਛਿਬਰ ਨੂ ਦਸਮ ਗਰੰਥ (ਛੋਟਾ ਗਰੰਥ) ਦੇ ਤਿਆਰ ਹੋਣ ਦੀ ਜਾਣਕਾਰੀ ਸੀ ਪਰ ਓਹ ਅਮ੍ਰਿਤ ਤਿਆਰ ਕਰਦੇ ਹੋਏ ਹਾਜ਼ਿਰ ਨਹੀਂ ਸੀ !

ਇਸ ਜੁੰਡਲੀ ਵੱਲੋਂ ਜੋ ਇਹ ਗੱਲ ਭੀ ਕਹੀ ਜਾ ਰਹੀ ਹੈ ਕਿ ਗੁਰੂ ਜੀ ਨੇ ਪਹਿਲਾਂ ਪੰਜ ਬੂੰਦਾਂ ਅਮ੍ਰਿਤ ਦੀਆਂ ਆਪ ਪੀਤਿਆਂ, ਇਹ ਵੇਖੋ... " ਬਾਵਾ ਸਰੂਪ ਦਾਸ ਭੱਲੇ ਨੇਂ ਸੰਮਤ ੧੮੩੩ - ੩੪ ਬਿਕ੍ਰਮੀ ੧੭੭੬ ਈ: ਵਿਚ ਮਹਿਮਾ ਪ੍ਰਕਾਸ਼ ਪੋਥੀ ਲਿਖੀ ਜਿਸਨੂੰ ਕਵੀ ਬੁਧ ਸਿੰਘ ਨੇਂ ੧੮੨੨ ਈ : ਨੂੰ ਕਵਿਤਾ ਦਾ ਰੂਪ ਦਿੱਤਾ, ਜਿਸ ਵਿਚ ਮਸੰਦਾਂ ਦੀ ਸੋਧ ਤ੍ਯੀ ਸੰਗਤ ਨੂੰ ਖਾਲਸਾ ਕਰਨ ਦਾ ਪ੍ਰਸੰਗ ੨੨੧ ਵੀਂ ਸਾਖੀ ਚ' ਲਿਖਿਆ ਹੈ | ਔਰ ਖੰਡੇ ਦੀ ਪਾਹੁਲ ਦਾ ੨੨੬ ਵੀਂ ਵਿਚ ਜ਼ਿਕਰ ਹੈ ..." ਇਹ ਗੱਲ ਵੀ ਇਸ ਜੁੰਡਲੀ ਇਸ ਬਾਵਾ ਸਰੂਪ ਦਾਸ ਭੱਲੇ ਤੋਂ ਲਈ ਹੈ ਜਦ ਕਿ ਇਹ ਵੀ ਉਸ ਵੇਲੇ ਗੁਰੂ ਸਾਹਿਬ ਜੀ ਦੇ ਲਾਗੇ ਨਹੀਂ ਸੀ ! 

ਬਾਬਾ ਜੀਵਨ ਸਿੰਘ ਜੀ ਰਘਰੇਟਾ ਵਲੋ ਇਕ ਪਤ੍ਰਕਾ ਆਪਨੇ ਘਰਦੇ ਹੋਰ ਮੈਬਰਾ ਨੂੰ ਲਿਖੀ ਗਈ ਹੈ ਕੇ ਤੁਸੀ ਸਾਰੇ ਅੰਨਦਪੁਰ ਸਹਿਬ ਆਓ ਗੁਰੂ ਜੀ ਨੇ ਅਮਿੰਤ ਤਿਆਰ ਕੀਤਾ ਹੈ ਗੁਰੂ ਜੀ ਦਾ ਹੁਕਮ ਹੈ ਕਿ ਹਰ ਸਿਖ ਅਮਿੰਤ ਛਕੇ ਇਸ ਲਈ ਸਭ ਨਾਨਕ ਨਾਮ ਲੇਵਾ ਸੰਗਤਾ ਨੂੰ ਨਾਲ ਲੈ ਆ ਜਾਓ ਜੀਵਨ ਸਿੰਘ ਜੀ ਅਮਿੰਤ ਦੀ ਵਿਧੀ ਵੀ ਲਿਖਦੇ ਹਨ ਕਿ ਗੁਰੁ ਜੀ ਨੇ ਇਕ ਬਾਟੇ ਚ ਜਲ ਪਾ ਕੇ ,ਜਪੁਜੀ ,ਜਾਪ , ਸਵਯੇ , ਚੋਪਈ , ਅਨੰਦ ਜੀ ਦਾ ਜਾਪ ਕੀਤਾ ਇਹ ਅਮਿੰਤ ਤਿਆਰ ਹੋ ਗਿਆ ਇਸ ਕੱਟੇ ਹੋਏ ਸਿਰ ਗੁਰੁ ਜੀ ਨੇ ਜੋੜ ਕੇ ਇਸ ਦੀ ਸਕਤੀ ਵੇਖਾ ਦਿਤੀ ਹੈ ਨੋਟ ਭਾਈ ਜੀਵਨ ਸਿੰਘ ਜੀ ਨੇ ਅੰਮਿਤ ਲਿਖਿਆ ਖੰਡੇ ਦੀ ਪਹੁਲ ਨਹੀ ਇਹ ਪਤ੍ਰਕਾ ਅੱਜ ਵੀ ਪਟਿਆਲਾ ਯੂਨੀ ਵਿਰਸਟੀ ਚ ਮਜੂਦ ਹੈ! ਇਸ ਦੀ ਇਕ ਪੇਜ ਦੀ ਕਾਪੀ ਅੱਗੇ ਲੱਗੀ ਹੋਈ ਹੈ ਜਿਸ ਵਿਚ ਅਮ੍ਰਿਤ ਤਿਆਰ ਕਰਦੇ ਹੋਏ ਜੋ ਬਾਣੀਆਂ ਗੁਰੂ ਸਾਹਿਬ ਜੀ ਵੱਲੋਂ ਪੜੀਆਂ ਗਈਆਂ ਸੀ, ਓਹ ਲਿਖੀਆਂ ਨੇ !

ਭਾਈ ਜੈਤਾ ਜੀ: ਜੀਵਨ ਤੇ ਰਚਨਾ, ਲਿਖਾਰੀ ਡਾਕਟਰ ਗੁਰਮੁਖ ਸਿੰਘ, ਪੰਜਾਬੀ ਯੂਨੀਵਰਸਿਟੀ ਵੱਲੋਂ ਛਾਪੀ  

ਹੁਣ ਤੁਸੀਂ ਆਪ ਵਿਚਾਰੋ ਕਿ ਦਰਸ਼ਨ ਜੁੰਡਲੀ ਨੇ ਦੋ ਬਾਣੀਆਂ ਦੀ ਗੱਲ ਮੰਨ ਲਈ ਅਤੇ ਦਸਮ ਗਰੰਥ ਨਹੀ ਮਨਿਆ? ਨਾਲ ਹੀ ਭਾਈ ਕੋਇਰ ਸਿੰਘ ਜੀ ਦੀ ਲਿਖਤ ਨਹੀਂ ਮੰਨੀ ਕਿ ਪੰਜ ਬਾਣੀਆਂ ਪੜੀਆਂ ਗਈਆਂ ਸੀ !

ਹੁਣ ਕਟੇ ਹੋਈ ਸਿਰਾਂ ਦਾ ਸਚ ਵੀ ਔਰੰਜ਼ੇਬ ਦੇ ਜਾਸੂਸ ਦੀ ਆਖਰੀ ਰਿਪੋਰਟ ਪੜ ਲਵੋ ;

ਪੰਜ ਪਿਆਰਿਆਂ ਦੀ ਪਰਖ

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਿੰਦੁਸਤਾਨ ਦੀ ਮੁਰਦਾ ਪਈ ਕੌਮ ਵਿਚ ਰੂਹਾਨੀ ਸ਼ਕਤੀ ਭਰਨ ਲਈ ਇਕ ਇਲਾਹੀ ਕੌਤਕ ਰਚਿਆ ! ਆਨੰਦਪੁਰ ਸਾਹਿਬ ਵਿਖੇ ੧੬੯੯ ਦੀ ਵਿਸਾਖੀ ਵਾਲੇ ਦਿਨ ਕਈ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਦਾ ਭਾਰੀ ਦੀਵਾਨ ਸਜਿਆ ! ਕੀਰਤਨ ਉਪਰੰਤ ਗੁਰੂ ਸਾਹਿਬ ਜੀ ਨੇ ਪੰਜਾਂ ਸਿੰਘਾਂ ਦੇ ਸੀਸ ਦੀ ਮੰਗ ਕੀਤੀ !

ਅਬੂ ਉੱਲਾ ਤੁਰ੍ਰਾਨੀ ਨਾਂ ਦਾ ਮੁਸਲਮਾਨ , ਜੋ ਔਰੰਗਜ਼ੇਬ ਦਾ ਜਾਸੂਸ ਸੀ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿਚ ਜਾਸੂਸੀ ਕਰਦਾ ਸੀ,
ਓਹ ਆਪਣੀ ਰਿਪੋਰਟ ਵਿਚ ਵਿਸਾਖੀ ਦਾ ਅਖੀਂ ਡਿਠਾ ਹਾਲ ਬਿਆਨ ਕਰਦਾ ਹੈ !

ਬਟਾਲੇ ਤੋਂ ਚੜਦੇ ਪਾਸੇ ਗੁਰਦਸਪੂਰ ਵਾਲੀ ਸੜਕ ਉਤੇ ਸ਼ਹਿਰੋਂ ਕੋਈ ਡੇਢ ਕੁ ਮੀਲ ਦੀ ਵਿਥ ' ਤੇ ਪਿੰਡ ਕਿਲਾ ਟੇਕ ਸਿੰਘ ਹੈ ! ਓਥੇ ਚੰਗੇ ਤਕੜੇ ਵਿਦਵਾਨ ਗਿਆਨੀ ਬੂਟਾ ਸਿੰਘ ਜੀ ਹਨ ! ਜਿਹੜੇ ਖੇਤੀ-ਬਾੜੀ ਦੇ ਨਾਲ ਹਿਕਮਤ (ਵੈਦ) ਦਾ ਕਮ ਵੀ ਕਰਦੇ ਹਨ ! ਓਹਨਾ ਦੀ ਲਾਇਬ੍ਰੇਰੀ ਵਿਚੋਂ ਉਰਦੂ ਦੀ ਇਕ ਪੁਸਤਕ ਮਿਲੀ ! ਪੁਸਤਕ ਦੇ ਪਹਿਲੇ ਤੇ ਅੰਤਲੇ ਚਾਰ ਵਰਕੇ ਨਹੀਂ ਸਨ ਪਰ ਪੁਸਤਕ ਲਿਖੀ ਹੋਈ ਸੀ ਕਿਸੇ ਇਤਿਹਾਸਕਾਰ ਅਬੂ ਉਲਾ ਤੁਰ੍ਰਾਨੀ ਮੁਸਲਮਾਨ ਦੀ ! ਔਰੰਗਜ਼ੇਬ ਵੱਲੋਂ ਸ੍ਰੀ ਦਸਮੇਸ਼ ਜੀ ਦੇ ਦਰਬਾਰ ਵਿਚ ਬ੍ਰਾਹਮਨ ਦਾ ਰੂਪ ਧਰ,ਟਿੱਕਾ ਲਾ, ਜਨੇਓ ਪਾ, ਧੋਤੀ ਬਨੀ ਰਹਿੰਦਾ ਸੀ ਅਤੇ ਦਰਬਾਰ ਦੀ ਰੋਜ਼ ਦੀ ਰਿਪੋਰਟ ਦਿੱਲੀ ਔਰੰਗਜ਼ੇਬ ਨੂ ਭੇਜਦਾ ਸੀ ! ਇਹ ਦਸਮੇਸ਼ ਜੀ ਦੇ ਮਾਲੀ ਗੁਲਾਬੇ ਪਾਸ ਰਹਿੰਦਾ ਸੀ, ਦਸਮੇਸ਼ ਜੀ ਦੇ ਦਰਬਾਰ ਵਿਚ ਜਾਂਦਾ ਅਤੇ ਓਹਨਾ ਦੇ ਚਰਨਾ ਤੇ ਮਥਾ ਟੇਕਦਾ ਸੀ ਅਤੇ ਅਗੋਂ ਜਾਨੀ ਜਾਂਨ ਦਸਮੇਸ਼ ਪਿਤਾ ਹਸ ਛਡਦੇ ਸਨ ! ਓਹਨਾ ਨੂ ਇਸਦੇ ਪਖੰਡ, ਦੰਭ, ਤੇ ਜਸੂਸੀ ਦਾ ਇਲਮ ਸੀ ! ਭਾਈ ਵੀਰ ਸਿੰਘ ਜੀ ਆਪਣੀ ਦਸਮੇਸ਼ ਚਮਤਕਾਰ ਵਿਚ ਅਬੂ ਉਲਾ ਤੁਰ੍ਰਾਨੀ ਦਾ ਜਿਕਰ ਕਰਦੇ ਹਨ ! ਅਬੂ ਉੱਲਾ ਤੁਰ੍ਰਾਨੀ ਡੇਢ ਦੋ ਸਾਲ ਇਸੇ ਤਰਾਂ ਸਤਿਗੁਰਾਂ ਦੇ ਦਰਬਾਰ ਦੀ ਜਸੂਸੀ ਕਰਦਾ ਰਿਹਾ !


ਇਹ ਅਬੂ ਉਲਾ ਤੁਰ੍ਰਾਨੀ ਆਪਣੀ ਕਿਤਾਬ ਵਿਚ ਇਸਤਰਾਂ ਲਿਖਦਾ ਹੈ ਕਿ,
"ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਵਿਚ ਅਮ੍ਰਿਤ ਤਿਆਰ ਕੀਤਾ, ਦੀਵਾਨ ਵਿਚ ਹਾਜਰੀ ੩੫-੪੦ ਹਜਾਰ ਸੀ ! ਮੁਗਲਾਂ ਦੇ ਚਾਰ ਤਖ਼ਤ ਸਨ - ਦਿੱਲੀ, ਆਗਰਾ, ਲਾਹੌਰ ਅਤੇ ਕਲਾਨੌਰ ਪਰ ਗੁਰੂ ਦੇ ਤਖ਼ਤ ਦੀ ਸੋਭਾ ਨਿਰਾਲੀ ਸੀ ! ਇਹ ਤਖ਼ਤ ਮੁਗਲ ਬਾਦਸ਼ਾਹ ਦੇ ਤਖਤ ਨੂ ਮਾਤ ਕਰਦਾ ਸੀ ! ਓਸ ਦਿਨ ਲਿਬਾਸ, ਚੜਤ, ਜਲਾਲ ਅਤੇ ਤੇਜ਼ ਅਝ੍ਲਵਾਂ ਸੀ ! ਗੁਰੂ ਜੀ ਦਰਬਾਰ ਵਿਚ ਆਏ ਅਤੇ ਕਿਰਪਾਨ ਨੂ ਮਿਆਂਨ ਵਿਚੋਂ ਕਢ, ਨੰਗੀ ਕਰਕੇ ਫੜ ਬਾ-ਅਵਾਜ਼ ਬੁਲੰਦ ਕਿਹਾ, 'ਮੈਨੂ ਇਕ ਸਿਰ ਦੀ ਲੋੜ ਹੈ ! 'ਬਗੈਰ ਦੇਰ, ਸੋਚ ਵਿਚਾਰ ਅਤੇ ਕਿਸੇ ਹੀਲ-ਹੁਜ਼ਤ ਦੇ ਦਯਾ ਰਾਮ ਹਾਜਰ ਹੋਇਆ ! ਗੁਰੂ ਨੇ ਭਰੇ ਦਰਬਾਰ ਵਿਚ ਜਿਥੇ ਓਹ ਖਲੋਤੇ ਸਨ, ਸਭਨਾਂ ਦੇ ਸਾਹਮਣੇ ਇਕ ਵਾਰ ਕੀਤਾ ਅਤੇ ਸਿਰ ਧੜ ਤੋਂ ਜੁਦਾ ਹੋ ਗਿਆ ! ਦੀਵਾਨ ਵਿਚ ਸਨਸਨੀ ਫੈਲ ਗਈ ਅਤੇ ਬਹੁਤੇ ਆਦਮੀ ਅਵਾਕ ਰਹਿ ਗਏ ! ਗੁਰੂ ਜੀ ਨੇ ਫਿਰ ਗਰਜਵੀਂ ਅਤੇ ਕੜਕਵੀਂ ਅਵਾਜ਼ ਵਿਚ ਕਿਹਾ, 'ਮੈਨੂ ਇਕ ਹੋਰ ਸਿਰ ਦੀ ਲੋੜ ਹੈ !' ਝਟ ਧਰਮ ਚੰਦ ਉਠਿਆ, ਜਾ ਗੁਰੂ ਜੀ ਨੂ ਨਮਸ੍ਕਾਰ ਕੀਤੀ ਅਤੇ ਗੁਰੂ ਜੀ ਦੇ ਇਕੋ ਵਾਰ ਨੇ ਇਸ ਦਾ ਸਿਰ ਧੜ ਤੋਂ ਵਖ ਕਰ ਦਿੱਤਾ ! ਦੀਵਾਨ ਵਿਚ ਹਲਚਲ ਮਚ ਗਈ , ਭਾਜੜ ਪੈ ਗਈ ! ਗੁਰੂ ਜੀ ਨੇ ਫਿਰ ਬਾ-ਅਵਾਜ਼ ਬੁਲੰਦ ਇਕ ਹੋਰ ਸਿਰ ਮੰਗਿਆ ਅਤੇ ਯਕੇ ਬਾਦ ਦੀਗਰੇ ਹਿਮ੍ਮਤ ਰਾਏ,ਮੁਹਕਮ ਚੰਦ, ਅਤੇ ਸ਼ਿਬ ਰਾਮ ਇਹਨਾ ਪੰਜਾਂ ਨੂ ਕਤਲ ਕਰ ਦਿੱਤਾ ! ਸਿਰ ਧੜ ਨਾਲੋਂ ਵਖਰੇ ਕਰ ਦਿੱਤੇ !

ਕਈ ਆਦਮੀ ਗੁਰੂ ਜੀ ਦੀ ਮਾਤਾ ਕੋਲ ਪਹੁੰਚ ਗਏ ਅਤੇ ਸਾਰੀ ਵਿਖਿਆ ਸੁਣਾਈ ! ਗੁਰੂ ਜੀ ਨੇ ਓਹਨਾ ਪੰਜਾਂ ਦੇ ਸਰੀਰਾਂ ਅਤੇ ਕਪੜਿਆਂ ਨੂ ਚੰਗੀ ਤਰਾਂ ਧੋ ਦਿੱਤਾ ! ਫਰ੍ਸ ਵੀ ਸਾਫ਼ ਕੀਤਾ ਅਤੇ ਖੂਨ ਦਾ ਕੋਈ ਵੀ ਦਾਗ ਕੀਤੇ ਵੀ ਨਾ ਰਹਿਣ ਦਿੱਤਾ ! ਫਿਰ ਓਸ ਕਾਫਰਾਂ ਦੇ ਪੀਰ ਨੇ ਇਕ ਦਾ ਸਿਰ ਦੂਸਰੇ ਦੇ ਧੜ ਨਾਲ ਅਤੇ ਸਿਰ ਤੇ ਧੜ ਰਲਾ ਮਿਲਾ ਕੇ, ਦੂਸਰਿਆਂ ਧੜਾਂ ਨਾਲ ਦੂਸਰੇ ਸਿਰ ਲਾ ਕੇ ਪਹਿਰ ਕੁ ਵਿਚ ਚੰਗੀ ਤਰਾਂ ਸੀ ਦਿੱਤੇ !ਓਹਨਾ ਪੰਜਾਂ ਲਾਸ਼ਾਂ ਉਤੇ ਚਿਟੇ ਕਪੜੇ ਪਾ ਦਿੱਤੇ ਅਤੇ ਫਿਰ ਇਕ ਪਥਰ ਦਾ ਕੁੰਡਾ ਮੰਗਵਾ ਕੇ ਓਸ ' ਤੇ ਲੋਹੇ ਦੀ ਇਕ ਕੜ੍ਹਾਹੀ, ਜਿਸ ਨੂ ਕੁੰਡੇ ਨਹੀਂ ਸੀ ਲਗੇ ਹੋਏ, ਰਖ ਪਾਣੀ ਪਾ ਆਬ--ਹਿਯਾਤ ਬਣਾਓਨ ਲਗ ਪਿਆ ! ਕਾਫਰਾਂ ਦਾ ਪੀਰ ਓਸ ਕੜ੍ਹਾਹੀ ਵਿਚ ਤਲਵਾਰ ਫੇਰਦਾ ਰਿਹਾ ਅਤੇ ਕੋਈ ਕਲਮਾ ਪੜਦਾ ਰਿਹਾ ! ਇਹ ਅਮਲ ਕੋਈ ਆਧਾ-ਪਾਉਣਾ ਪਹਿਰ ਹੁੰਦਾ ਰਿਹਾ ! ਇਸੇ ਸਮੇਂ ਕਾਫਰਾਂ ਦੇ ਪੀਰ ਦੀ ਕਿਸੇ ਔਰਤ ਨੇ ਓਸ ਕੜ੍ਹਾਹੀ ਵਿਚ ਕੁਝ ਲਿਆ ਕੇ ਪਾ ਦਿੱਤਾ ! ਹੁਣ ਆਬ--ਹਿਯਾਤ ਤਿਆਰ ਹੋ ਚੁਕਾ ਸੀ !

ਗੁਰੂ ਜੀ ਨੇ ਓਹਨਾ ਲਾਸ਼ਾਂ ਤੋਂ ਪੜਦਾ ਚੂਕ ਪਹਿਲਾਂ ਦਯਾ ਰਾਮ ਦੇ ਸਿਰਹਾਣੇ ਬੈਠ, ਮੁੰਹ ਖੋਲ ਆਬ--ਹਿਯਾਤ ਓਸ ਦੇ ਮੁੰਹ ਵਿਚ ਪਾ ਦਿੱਤਾ ! ਸਿਰ ਦੇ ਵਾਲਾਂ ਵਿਚ ਪਾਇਆ ਅਤੇ ਸਾਰੇ ਸਰੀਰ ਤੇ ਛਿੜਕਿਆ ਅਤੇ ਆਖਿਆ,'ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ !!' ਇਹ ਕਹਿੰਦੇ ਸਾਰ ਹੀ ਦਇਆ ਰਾਮ ਉਠ ਕੇ ਖਲੋ ਗਿਆ ਅਤੇ ਉਚੀ ਸਾਰੀ, ‘ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ !! ਬੋਲਿਆ ! ਭਰੇ ਦਰਬਾਰ ਵਿਚ ਸਕਤੇ ਦਾ ਆਲਮ ਛਾ ਗਿਆ ! ਹਜ਼ਾਰਾਂ ਇਨਸਾਨਾ ਦੇ ਹੁੰਦੀਆਂ ਹੋਇਆਂ ਵੀ ਕੋਈ ਸਾਹ ਨਹੀਂ ਲੈ ਰਿਹਾ ਸੀ ਅਤੇ ਦੀਵਾਨ ਵਿਚ ਬੈਠੇ ਆਦਮੀ ਗੁਰੂ ਦੀ ਕਰਾਮਾਤ ਉਤੇ ਮੁਗਧ ਹੋਏ ਕਿਸੇ ਜਾਦੂ ਦੇ ਅਸਰ ਹੇਠ ਕੀਲੇ ਹੋਏ ਬੈਠੇ ਸਨ ! ਇਸੇ ਤਰਾਂ ਓਸ ਦੇ ਬਾਅਦ ਯ੍ਕੇਬਾਦ ਦੀਗਰੇ ਬਾਕੀ ਦੇ ਓਹਨਾ ਚੌਹਾਂ ਨੂ ਵੀ ਆਬ-ਏਹਿਯਾਤ ਪਿਲਾ, ਓਸੇ ਤਰਾਂ ਵਾਲਾਂ ਅਤੇ ਸਰੀਰ ਉਤੇ ਆਬ--ਹਿਯਾਤ ਛਿੜਕ ਬੋਲ, 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ !!'ਬੁਲਾ ਓਹਨਾ ਨੂ ਵੀ ਮੁੜ ਜਿੰਦਾ ਕਰ ਦਿੱਤਾ !

ਗੁਰੂ ਓਹਨਾ ਨੂ ਤਮ੍ਬੂ ਵਿਚ ਲੈ ਗਿਆ !ਕੁਝ ਚਿਰ ਬਾਅਦ ਗੁਰੂ ਆਪ ਵੀ ਅਤੇ ਓਹ ਪੰਜੇ ਆਦਮੀ ਪਿਛੇ - ਪਿਛੇ ਤਮ੍ਬੂ ਵਿਚੋਂ ਬਾਹਰ ਨਿਕਲ ਆਏ ! ਹੁਣ ਓਹਨਾ ਨਵੇਂ ਲਿਬਾਸ ਪਾਏ ਹੋਏ ਸਨ !ਓਹ ਪੰਜੇ ਮੁੜ ਜਿੰਦਾ ਕੀਤੇ ਆਦਮੀ ਤਮ੍ਬੂ ਤੋਂ ਬਾਹਰ ਖਲੋ ਗਏ ਅਤੇ ਗੁਰੂ ਨੇ ਬੀਰ ਆਸਣ ਕਰ ਓਹਨਾ ਤੋਂ ਆਪ ਆਬ--ਹਿਯਾਤ ਮੰਗਿਆ ! ਓਹਨਾ ਨੇ ਪੁਛਿਆ ਤੁਸੀਂ ਇਸ ਅਮੋਲ ਵਸਤੁ ਲਈ ਕੀ ਦਿੱਤਾ ? ਗੁਰੂ ਜੀ ਨੇ ਕਿਹਾ ਕਿ ਮੈਂ ਪ੍ਰਣ ਕਰਦਾ ਹਾਂ, ਮੈਂ ਆਪਣੇ ਮਾਤਾ- ਪਿਤਾ, ਔਲਾਦ ਆਪ ਤੋਂ ਸਭ ਕੁਰਬਾਨ ਕਰ ਦਿਆਂਗਾ ਅਤੇ ਇਸ ' ਤੇ ਓਹਨਾ ਪੰਜਾਂ ਨੇ ਗੁਰੂ ਜੀ ਨੂ ਆਬ--ਹਿਯਾਤ ਦਿੱਤਾ ਅਤੇ ਗੁਰੂ ਜੀ ਦਾ ਨਾਮ ਓਸ ਵਕਤ ਤੋਂ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਹੋ ਗਿਆ ! ਓਹਨਾ ਪੰਜਾਂ ਦੇ ਨਾਲ ਵੀ ਸਿੰਘ ਜੋੜ ਦਿੱਤਾ ! ਦਇਆ ਸਿੰਘ, ਧਰਮ ਸਿੰਘ, ਹਿਮਤ ਸਿੰਘ,ਮੁਹਕਮ ਸਿੰਘ,ਅਤੇ ਸਾਹਿਬ ਸਿੰਘ ਰਖ ਦਿੱਤਾ !

ਅਬੂ ਉਲ੍ਲਾ ਤੁਰ੍ਰਾਨੀ ਲਿਖਦਾ ਹੈ, !ਮੈਂ ਬਹੁਤ ਪਛਤਾਇਆ ਤੇ ਰੋਇਆ ! ਓਸ ਤੋਂ ਬਾਅਦ ਓਥੇ ਹੀ ਹਜ਼ਾਰਾਂ ਆਦਮੀਆਂ ਨੇ ਓਹ ਆਬ--ਹਿਯਾਤ ਪੀਤਾ ! ਮੈਥੋਂ ਨਾ ਰਿਹਾ ਗਿਆ ਅਤੇ ਮੈਂ ਵੀ ਆਪਣੇ ਆਪ ਨੂ ਬੜਾ ਧਿਰਕਾਰਦਾ ਅਤੇ ਪਛਤਾਂਦਾ ਹੋਇਆ ਓਸੇ ਵਕਤ ਹੀ ਕਿਸੇ ਮਿਕਨਾਤੀਸੀ ਕ੍ਸ਼੍ਸ਼ ਅਧੀਨ ਝਟ ਗੁਰੂ ਕੇ ਚਰਨਾ ਤੇ ਡਿੱਗਾ, ਓਸ ਤੋਂ ਆਬ- -ਹਿਯਾਤ ਦੀ ਦਾਤ ਮੰਗੀ ! ਗੁਰੂ ਨੇ, ਜਿਹੜਾ ਜਰੂਰ ਮੇਰਾ ਪਖੰਡ ਤੇ ਦਮ੍ਭ ਜਾਣਦਾ ਸੀ,ਬੜੇ ਪਿਆਰ ਨਾਲ ਮੈਨੂ ਥਾਪੜਾ ਦੇ ਆਬ--ਹਿਯਾਤ ਪਿਆ ਕੇ ਅਤੇ ਮੇਰਾ ਨਾਮ ਅਜਮੇਰ ਸਿੰਘ ਰਖ ਦਿੱਤਾ ! ਮੇਰੇ ਜਨਮ ਜਨਮਾਂਤਰਾਂ ਦੇ ਇਸ ਤਰਾਂ ਪਾਪ ਕੱਟੇ ਗਏ ! ਮੈਂ ਗੁਰੂ ਜੀ ਦੀ ਫੌਜ਼ ਵਿਚ ਭਰਤੀ ਹੋ ਗਿਆ ਅਤੇ ਚੰਗੀ ਤਰਾਂ ਜੰਗਾਂ ਵਿਚ ਜੁਲਮ ਨਾਲ ਦੂ-ਬਦੂ ਲੜਿਆ !

ਮੈਂ ਉਸੇ ਦਿਨ ਹੀ ਆਪਣੀ ਜਿੰਦਗੀ ਦੀ ਅਖੀਰਲੀ ਰਿਪੋਰਟ ਔਰੰਗਜ਼ੇਬ ਨੂ ਘਲ ਦਿੱਤੀ ਤੇ ਇਸ ਦੀਵਾਨ ਵਿਚ ਵਾਪਰੀ ਅਤੇ ਅਖੀਂ ਡਿਠੀ ਘਟਨਾ ਦਾ ਸਾਰਾ ਹਾਲ ਵਿਸਥਾਰ ਨਾਲ ਖੋਲ ਕੇ ਲਿਖ ਦਿੱਤਾ ਅਤੇ ਬੜੇ ਜੋਰਦਾਰ ਲਫਜਾਂ ਵਿਚ ਔਰੰਗਜ਼ੇਬ ਨੂ ਤਾੜਨਾ ਕੀਤੀ ਕਿ ਖਬਰਦਾਰ ! ਜਿਓੰਦੇ ਜਾਗਦੇ ਰੱਬ ਨਾਲ (ਖੁਦਾ ਨਾਲ ) ਮਥਾ ਨਾ ਲਾ, ਜੁਲਮ ਨਾ ਕਮਾ ਅਤੇ ਜੇ ਮੇਰੀ ਸਿਫਾਰਿਸ਼ ' ਤੇ ਅਮਲ ਨਾ ਕੀਤਾ ਤਾਂ ਖਾਨਦਾਨ,ਸਲ੍ਤਨਤ ਤਬਾਹ ਹੋ ਜਾਵੇਗੀ ! ਦੁਨੀਆਂ ਦੇ ਤਖਤੇ ਓਤੇ ਨਾਮੋ ਨਿਸ਼ਾਨ ਮਿਟ ਜਾਵੇਗਾ !


ਭਾਈ ਜਗੀਰ ਸਿੰਘ ਮਸਤ ਨੇ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੀਆਂ ਦੀ ਪ੍ਰੇਰਨਾ ਸਦਕਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿਚ ਜਾ ਕੇ ਢੂੰਡਭਾਲ ਕਰਕੇ ਅਬੂ ਉਲ੍ਲਾ ਤੁਰ੍ਰਾਨੀ ਦੀ ਇਹ ਖੁਫਿਆ ਰਿਪੋਰਟ ਜੋ ਓਸ ਨੇ ਔਰੰਗਜ਼ੇਬ ਨੂ ਲਿਖੀ ਸੀ, ਪੜੀ ! ਜਦੋਂ ਓਹਨਾ ਨੇ ਇਸ ਦੀ ਫੋਟੋ ਕਾਪੀ ਕਰਨ ਦੀ ਆਗਿਆ ਮੰਗੀ ਤਾਂ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਇਸ ਤੋਂ ਇਨਕਾਰ ਕਰ ਦਿੱਤਾ !














ਲਿਖਾਰੀ: ਅਜਮੇਰ ਸਿੰਘ ਰੰਧਾਵਾ (0091-9818610698)
   

ਕਿਰਪਾ ਕਰਕੇ ਇਹ ਬ੍ਲਾਗ ਵੀ ਵੇਖੋ ਜੀ..
http://dasamgranth-iksach-1.blogspot.in/ 
http://dasamgranth-iksach-2.blogspot.in/ 
http://dasamgranth-iksach-3.blogspot.in/ 
http://dasamgranth-iksach-5.blogspot.in/








Stats Counter




Web Counter